Guru Ravidass international organization for human rights (regd) UK

29th October 2010

 

ਆਪਣੇ ਹੱਕਾਂ ਲਈ...ਬਗਾਵਤ ਜਾਰੀ ਹੈ- ਰਮੇਸ਼ ਕਲੇਰ

ਯਾਦ ਕੀਤੇ ਗਏ ਸਾਹਿਬ ਕਾਂਸ਼ੀ ਰਾਮ ਜੀ

ਬਸਪਾ ਬਾਨੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਚੌਥੇ ਪ੍ਰੀਨਿਰਵਾਣ ਦਿਵਤ ਤੇ ਸ਼੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਹਿਉਮਨ ਰਾਈਟਜ਼ ਯੂਕੇ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਹਮੇਸ਼ਾ ਹੀ ਕੌਮ ਦੀ ਭਲਾਈ ਵਾਸਤੇ ਅਣਥੱਕ ਮਿਹਨ
 ਕੀਤੀ ਹੈ | ਉਨ੍ਹਾਂ ਨੇ ਆਪਣਾ ਘਰ ਬਾਰ ਤਿਆਗ ਕੇ ਕੌਮ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਬਾਮਸੇਫ ਲਹਿਰ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਬਾਮਸੇਫ ਤੋਂ ਬਹੁਜਨ ਸਮਾਜ ਪਾਰਟੀ ਦਾ ਸਫਰ ਤਹਿ ਕਰਕੇ ਭਾਰਤ ਦੀ ਇੱਕ ਸ਼ਕਤੀਸ਼ਾਲੀ ਪਾਰਟੀ ਬਣ ਕੇ ਸਾਹਮਣੇ ਆਈ | ਬਹੁਜਨ ਸਮਾਜ ਪਾਰਟੀ ਨੇ ਦੇਸ਼ ਦੇ ਗਰੀਬ ਦਲਿਤ ਵਰਗ ਨੂੰ ਇਕੱਠਾ ਕਰਕੇ ਇੱਕ ਮਜਬੂਤ ਰਾਜਨੀਤਿਕ ਪਲੇਟਫਾਰਮ ਤਿਆਰ ਕੀਤਾ ਅਤੇ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਆਪਣੀ ਸਰਕਾਰ ਬਣਾ ਕੇ ਮੂਲ ਨਿਵਾਸੀਆਂ ਭਾਰਤੀਆਂ ਦੀ ਹਾਲਤ ਨੂੰ ਸੁਧਾਰਨਾ ਸ਼ੁਰੂ ਕੀਤਾ | ਜਿਸ ਦੇ ਨਤੀਜੇ ਵੱਜੋਂ ਅੱਜ ਸਾਰਾ ਭਾਰਤ ਦੇਸ਼ ਬਹੁਜਨ ਸਮਾਜ ਪਾਰਟੀ ਦੇ ਝੰਡੇ ਥੱਲੇ ਇਕੱਠਾ ਹੋ ਰਿਹਾ ਹੈ | ਸਾਹਿਬ ਕਾਂਸ਼ੀ ਰਾਮ ਜੀ ਨੇ ਮਹਾਤਮਾ ਬੁੱਧ ਜੀ ਦਾ ਕਥਨ ਬਹੁਜਨ ਹਿਤਾਏ ਬਹੁਜਨ ਸੁਖਾਏ, ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦਾ ਫੁਰਮਾਨ ਬੇਗਮਪੁਰਾ ਸਹਿਰ ਕੋ ਨਾਉ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਸੋਚ ਤੇ ਪਹਿਰਾ ਦਿੰਦਿਆਂ ਸਾਰੀ ਕੌਮ ਨੂੰ ਇੱਕਮੁੱਠ ਕਰਨ ਦਾ ਪ੍ਰਣ ਕਰਕੇ ਬਹੁਜਨ ਸਮਾਜ ਪਾਰਟੀ ਦੀ ਨੀਂਹ ਰੱਖੀ ਸੀ | ਤਾਂ ਕਿ ਇੱਕ ਸਾਫ ਸੁਥਰੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕਰ ਸਕੀਏ | ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਾਡੇ ਸਾਰੇ ਸਮਾਜ ਨੂੰ ਇੱਕਮੁੱਠ ਹੋਣਾ ਪਵੇਗਾ ਅਤੇ ਜੋ ਲੋਕ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਵਰਤ ਕੇ ਸਾਡੀ ਕੌਮ ਨੂੰ ਦੋਫਾੜ ਕਰਦੇ ਹਨ, ਉਨ੍ਹਾਂ ਨੂੰ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਹਿਬ ਕਾਂਸ਼ੀ ਰਾਮ ਜੀ ਦੁਆਰਾ ਦਰਸਾਈ ਮੰਜਿਲ ਪਾ ਨਹੀਂ ਲੈਂਦੇ, ਆਪਣੇ ਮੁੱਢਲੇ ਹੱਕ ਪ੍ਰਾਪਤ ਨਹੀਂ ਕਰ ਲੈਂਦੇ, ਉਦੋਂ ਤੱਕ ਬਗਾਵਤ ਜਾਰੀ ਰਹੇਗੀ |