Guru Ravidass international organization for human rights (regd) UK

Article 2

 

ਨੇ ਇਤਿਹਾਸ ਰਚਿਆ।

ਤਾਰੀਖ 17 ਜੂਨ 2010 ਸਮੇ 3:21 ਦੁਪਿਹਰ ਸਥਾਨ House of Lords. ਇਹ ਦਿਨ ਅਤੇ ਸਮੇ ਰਵੀਦਾਸੀਆ ਧਰਮ ਦੇ ਪੈਰੋਕਾਰਾਂ ਵਾਸਤੇ ਇਕ ਇਤਿਹਾਸਕ ਤੌਰ ਤੇ ਜਾਣਿਆ ਜਾਵੇਗਾ। 3 ਵੱਜ ਕੇ 21 ਮਿੰਟ ਤੇ ਸਭਾ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਆਪਣੀ ਪੂਰੀ ਕਮੇਟੀ ਨਾਲ House of Lords ਦੇ ਕਮਰਾ ਨੰ 3 ਵਿੱਚ ਜਦੋ ਸਿਰ ਉਪਰ “ਅਮ੍ਰਿਤਬਾਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ” ਸ਼ੋਭਿਤ ਕਰਕੇ ਦਾਖਲ ਹੋਏ ਪਹਿਲਾ ਬਰਾਜਮਾਨ ਸੰਗਤਾ ਨੇ “ਬੋਲੇ ਸੋ ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ” “ਸ਼੍ਰੀ ਗੁਰੂ ਰਵਿਦਾਸ ਸ਼ਕਤੀ ਅਮਰ ਰਹੇ” ਅਤੇ ਸੰਤ ਰਾਮਾਨੰਦ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ” ਦੇ ਨਾਹਰਿਆ ਦੇ ਨਾਲ ਹਾਲ ਗੁੰਜਾ ਦਿੱਤਾ ਇਕ ਪਾਸੇ ਸੰਗਤਾ ਦੀਆ ਅੱਖਾ ਵਿੱਚ ਅੱਥਰੂ ਸਨ ਅਤੇ ਦੂਸਰੀ ਤਰਫ ਏਕਤਾ ਦਾ ਜਲਾਲ ਉਹਨਾ ਦੇ ਚੇਹਰਿਆ ਤੇ ਸਾਫ ਨਜਰ ਆ ਰਿਹਾ ਸੀ। ਅੱਜ ਸੰਤ ਰਾਮਾਨੰਦ ਜੀ ਦਾ ਪਹਿਲਾ ਸ਼ਹੀਦੀ ਸਮਾਗਮ House of Lords ਵਿਖੇ ਮਨਾਇਆ ਜਾ ਰਿਹਾ ਸੀ ਅਤੇ ਨਾਲ ਹੀ “ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਵੀ ਪੂਰੇ ਸਤਿਕਾਰ ਨਾਲ ਕੀਤਾ ਜਾ ਰਿਹਾ ਸੀ। 3 ਵੱਜ ਕੇ 24 ਮਿੰਟ ਤੇ ਪ੍ਰਕਾਸ਼ ਕੀਤਾ ਗਿਆ ਅਤੇ ਸੰਗਤਾ ਨੇ ਬਾਰੋ-ਬਾਰੀ ਮੱਥਾ ਟੇਕਿਆ।

ਵਾਹ ਬਈ ਰਵਿਦਾਸੀਓ ਇਸਨੂੰ ਨੂੰ ਕਹਿੰਦੇ ਹਨ ਇਤਿਹਾਸ ਦੀ ਰਚਨਾ।

ਮੱਥਾ ਟੇਕਣ ਦੀ ਰਸਮ ਤੋ ਬਾਅਦ ਬੁਲਾਰਿਆ ਨੇ ਆਪਣੇ ਜਜਬਾਤਾ ਤੇ ਵਿਚਾਰਾ ਪ੍ਰਗਟਾਵਾ ਕੀਤਾ। ਮੁੱਖ ਬੁਲਾਰਿਆ ਵਿੱਚ Barones Verma ਅਤੇ Rt. Hon’ble ਸ਼੍ਰੀ ਵੀਰੇਂਦਰ ਸ਼ਰਮਾ (ਐਮ. ਪੀ) ਵਰਨਣ ਯੋਗ ਸਨ। Shri Guru Ravidass International organization of Human Right (Regd) UK. ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ, ਪ੍ਰਧਾਨ ਸ਼੍ਰੀ ਦੇਸ ਰਾਜ ਮਹਮੀ ਵਾਈਸ ਪ੍ਰਧਾਨ ਸ਼੍ਰੀ ਗੁਰਮੇਲ ਸਿੰਘ ਚੈਂਬਰ ਜਨਰਲ ਸਕੱਤਰ, ਸ੍ਰੀ ਚਮਨ ਲਾਲ ਮਡਾਰ ਨੇ ਸਟੇਜ ਸਕੱਤਰ ਦੀ ਸੇਵਾ ਖੂਬ ਨਿਭਾਈ। ਗਰੀਸ ਦੀ ਸਭਾ ਦੇ ਅਤੇ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਪ੍ਰਧਾਨ ਸ੍ਰੀ ਅਵਤਾਰ ਚੰਦ ਸੋਢੀ ਉਚੇਚੇ ਤੌਰ ਤੇ ਪਹੁੰਚੇ।

ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਡਡਲੀ ਰੋਡ WolverHampton ਤੋ ਚੇਅਰਮੈਨ ਸ਼੍ਰੀ ਨਿਰਮਲ ਮਹੇ, ਜਨਰਲ ਸਕੱਤਰ ਸ਼੍ਰੀ ਮਹੇ, ਸ਼੍ਰੀ ਰਾਜ ਕੁਮਾਰ ਰੰਧਾਵਾ ਅਤੇ ਸ੍ਰੀ ਮਤੀ ਭੋਲੀ ਰੰਧਾਵਾ ਅਤੇ ਬਲਵੀਰ ਕਲੇਰ ਨੇ ਵੀ ਪ੍ਰੋਗਰਾਮ ਦੀ ਸੋਭਾ ਵਧਾਈ। ਕਾਂਸ਼ੀ ਰੇਡੀਉ WolverHampton ਤੋ ਸ਼੍ਰੀ ਜੀਤ ਦਾਸ ਅਤੇ ਉਨ੍ਹਾ ਦੀ ਸ੍ਰੀ ਮਤੀ ਪੂਰੀ ਟੀਮ ਨਾਲ ਹਾਂਜਰ ਸਨ ਸ਼੍ਰੀ ਹਰਬੰਸ ਬਾਲੀ ਨੇ ਆਪਣੇ ਪੂਰੇ ਜੋਸ਼ ਖਰੋਸ ਨਾਲ ਅੱਜ ਦੇ ਮੋਜੂਦਾ ਹਲਾਤਾ ਤੇ ਰੋਸ਼ਨੀ ਪਾਈ। ਸ਼੍ਰੀ ਸੰਜੀਵ ਚੋਹਾਨ ਨੇ ਵਧੀਆ ਢੰਗ ਨਾਲ ਪੂਰੇ ਸਮਾਗਮ ਦੀ ਕਵਰੇਜ ਕੀਤੀ।

Shri Guru Ravidass Supreme Council U.K. London ਤੋਂ ਪ੍ਰਧਾਨ ਸ਼੍ਰੀ ਮਨਜੀਤ ਗੋਏ ਵਾਈਸ ਪ੍ਰਧਾਨ ਜਸਵਿੰਦਰ ਸਰਾਲੀ, ਜਨਰਲ ਸਕੱਤਰ ਸ੍ਰੀ ਮਤੀ ਅਮਰੀਸ਼ਾ ਰਾਏ ਨੇ ਸੰਤ ਰਾਮਾਂਨੰਦ ਜੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਅਤੇ ਨਾਲ ਹੀ ਅਮ੍ਰਿਤਬਾਣੀ ਦੇ ਪ੍ਰਚਾਰ ਦੀ ਅਪੀਲ ਕੀਤੀ।

ਬੈਡਫੋਰਡ ਤੋ ਸ੍ਰੀ ਮੋਹਨ ਲਾਲ ਮਹਿਮੀ, ਸਤਿਆ ਦੇਵੀ ਮਹਿਮੀ , ਜੋਗਿੰਦਰ ਮਹੇ ਦੇ ਸਮਾਗਮ ਵਿਚ ਪਹੁੰਚਣ ਤੇ ਧੰਨਵਾਦ ਕੀਤਾ। ਸ੍ਰੀ ਰਵੀ ਚਾਵਲਾ , ਸ੍ਰੀ ਵਰਿੰਦਰ ਮਹਿਮੀ ( ਵੀਡੀਓ) ਅਤੇ ਜੋਨੀ ਡੀਜੀਟਲ ਫੋਟੋਗ੍ਰਾਫਰ ਦਾ ਬਹੁਤ ਧੰਨਵਾਦ ਕੀਤਾ।

ਇਥੇ ਹੀ ਬਸ ਨਹੀ ਹੋਈ Baroness Verma ਨੇ ਸ਼੍ਰੀ ਮਹੇਂਦਰਾ ਮਹਿਮੀ ਵਲੋ ਸੰਚਾਲਿਤ ਇੰਟਰਨੇਟ Television www.Begumpuratv.com ਦੀ launching ਵੀ ਆਪਣੇ ਕਰ ਕਮਲਾ ਰਾਹੀ ਕੀਤੀ। ਇਹ ਸਭ ਦੇਖਣ ਤੋ ਲਗ ਰਿਹਾ ਸੀ ਕਿ ਕਿਸੇ ਸ਼ਾਇਰ ਨੇ ਸਚ ਹੀ ਕਿਹਾ ਹੈ ਕਿ

ਕੋਈ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ
ਸਦੀਓ ਰਹਾ ਹੈ ਦੁਸ਼ਮਨ ਦੋਰੇ ਜਮਾ ਹਮਾਰਾ

ਰਿਪੋਰਟ: ਮਹੇਂਦਰਾ ਮਹਿਮੀ
mahandramahmi@begumpuratv.com

"ਸਲਾਮ ਹੈ ਉਸ ਰਹਿਬਰ ਨੂੰ "

25 ਮਈ 2009 ਰਵਿਦਾਸੀਆ ਕੌਮ ਤੇ ਇੱਕ ਕਹਿਰ ਦਾ ਤੂਫਾਨ ਬਣ ਕੇ ਆਇਆ ਜਿਸ ਨੇ ਰਵਿਦਾਸੀਆ ਕੌਮ ਦੇ ਮਹਾਨ ਰਹਿਬਰ 108 ਸੰਤ ਰਾਮਾ ਨੰਦ ਜੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਰਵਿਦਾਸੀਆ ਕੋਮ ਅੰਦਰ ਜੋ ਅੱਗ ਦੀ ਚੰਗਿਆੜੀ ਉਸ ਸਮੇ ਤੋਂ ਧੁਖ ਰਹੀ ਹੈ ਉਹ ਹਾਲੇ ਵੀ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ । ਕਿਉਕਿ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਕੌਮ ਨੂੰ ਕੋਈ ਇਨਸਾਫ ਮਿਲਦਾ ਨਜ਼ਰ ਨਹੀ ਆ ਰਿਹਾ । ਜਿਸ ਦੀ ਕੌਮ ਉਡੀਕ ਕਰ ਰਹੀ ਹੈ । ਉਹ ਦਰਿੰਦੇ ਜਿੰਨਾਂ ਨੇ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੁ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਮਹਾਨ ਰਹਿਬਰ ਨੂੰ ਸ਼ਹੀਦ ਕਰ ਦਿੱਤਾ । ਇਸ ਤੋਂ ਵੱਡਾ ਬੁਜਦਿਲ ਹੋਰ ਕੋਈ ਨਹੀਂ ਹੋ ਸਕਦਾ । ਜਿੰਨ੍ਹਾ ਨੇ ਗੁਰੁ ਦੀ ਸ਼ਰਨ ਵਿੱਚ ਇਹ ਘਿਨਾਉਣਾ ਕੰਮ ਕੀਤਾ । ਰਵਿਦਾਸੀਆ ਕੌਮ ਨੂੰ ਭਾਵੇਂ ਹਾਲੇ ਕੋਈ ਇਨਸਾਫ ਨਹੀਂ ਮਿਲਿਆ ਲੇਕਿਨ ਰਵਿਦਾਸੀਆ ਕੌਮ ਨੂੰ ਉਹ ਚੀਜ ਮਿਲ ਗਈ ਹੈ ਜੋ ਸਦੀਆਂ ਤੋਂ ਸਾਡੇ ਵਡੇ-ਵਡੇਰੇ ਗੁਆ ਚੁੱਕੇ ਸਨ । ਜਿਸ ਦੀ ਭਾਲ ਹਰ ਰੋਜ਼ ਹਰ ਦਿਨ,ਹਰ ਵਕਤ ਹਰ ਇੱਕ ਰਵਿਦਾਸੀਆ ਕਰਦਾ ਸੀ । ਉਹ ਵੱਡਮੁੱਲਾ ਖਜ਼ਾਨਾ ਸਾਨੂੰ ਸ਼ਾਇਦ ਕਦੇ ਨਾ ਮਿਲਦਾ ਜੇ ਸੰਤ ਰਾਮਾ ਨੰਦ ਜੀ ਸ਼ਹੀਦੀ ਨਾ ਪਾਉਂਦੇ । ਇਹ ਕੌਮ ਨੂੰ ਅਤੇ ਆਉਣ ਵਾਲੀਅਂ ਪੀੜੀਆਂ ਨੂੰ ਮਾਣ ਹੋਵੇਗਾ ਅਪਣੇ ਰਹਿਬਰ ਤੇ ਜਿੰਨਾ ਨੇ ਕੁਰਬਾਨੀ ਦੇ ਕੇ ਕੌਮ ਨੂੰ ਇਕ ਪਹਿਚਾਣ ਦਿੱਤੀ । ਜਿਸ ਨੂੰ ਉਹ ਆਪਣੇ ਕਹਿ ਸਕਦੇ ਹਨ । ਸਿੱਖਾਂ ਨੂੰ ਮਾਣ ਹੈ ਗੁਰੁ ਗ੍ਰੰਥ ਤੇ ,ਹਿੰਦੂਆਂ ਨੂੰ ਮਾਣ ਹੈ ਗੀਤਾ, ਰਮਾਇਣ ਤੇ, ਮੁਸਲਮਾਨਾ ਨੂੰ ਮਾਣ ਹੈ ਕੁਰਾਨ ਤੇ ਅਤੇ ਅੱਜ ਰਵਿਦਾਸੀਆ ਕੌਮ ਨੂੰ ਮਾਣ ਹੈ ਆਪਣੇ ਧਾਰਮਿਕ ਗ੍ਰੰਥ “ਅੰਮ੍ਰਿਤ ਬਾਣੀ” ਉੱਤੇ । ਜਦੋਂ ਵੀ ਭਾਰਤ ਅੰਦਰ ਜ਼ੁਲਮ ਵਧਿਆ ਸਾਡੀ ਕੌਮ ਨੇ ਹੀ ਕੁਰਬਾਨੀਆਂ ਦਿੱਤੀਆਂ, ਦੂਸਰਿਆਂ ਨਾਲੋਂ ਜਿਆਦਾ। ਚਾਹੇ ਸਿੱਖ ਧਰਮ ਦੀ ਗੱਲ ਕਰ ਲਉ ਭਾਵੇਂ ਹਿੰਦੂ ਧਰਮ ਦੀ ਸਾਡੀ ਕੌਮ ਹੀ ਦੂਜਿਆਂ ਲਈ ਕੁਰਬਾਨੀ ਕਰਨਾ ਆਪਣਾ ਧਰਮ ਸਮਝਦੀ ਰਹੀ ਹੈ। ਰਵਿਦਾਸੀਆ ਕੌਮ ਤੇਨੂੰ ਸਲਾਮ ਹੈ । ਉਸ ਰਹਿਬਰ ਨੂੰ ਜਿਸ ਨੇ ਕੁਰਬਾਨੀ ਦੇ ਕੇ ਸ਼ਹੀਦ ਦਾ ਰੁਤਬਾ ਪਾਇਆ। ਸਲਾਮ ਹੈ ਉਸ ਰਹਿਬਰ ਨੂੰ ਜਿਸ ਨੇ ਮੁਰਦਿਆਂ ਅੰਦਰ ਜਾਨ ਪਾਈ । ਸਲਾਮ ਹੈ ਊਸ ਰਹਿਬਰ ਨੂੰ ਜਿਸ ਨੇ ਸਾਨੂੰ ਆਪਣਾ ਧਾਰਮਿਕ ਗ੍ਰੰਥ’ਅਮ੍ਰਿਤ ਬਾਣੀ’ ਦੇ ਕੇ ਕੌਮ ਦੀ ਪਹਿਚਾਨਣ ਬਣਾਈ । ਸਲਾਮ ਹੈ ਉਸ ਰਹਿਬਰ ਨੂੰ ਜਿਨਾਂ ਨੇ ਆਖਰੀ ਸਾਹ ਤੱਕ ਗੁਰੁ ਦੇ ਜੈਕਾਰੇ ‘ਜੋ ਬੋਲੇ ਸੋ ਨਿਰਭੈ ਗੁਰੁ ਰਵਿਦਾਸ ਜੀ ਮਹਾਰਾਜ ਕੀ ਜੈ’ ਨਾਲ ਤਿਆਗੇ । ਇਸਦੇ ਨਾਲ ਹੀ ਇੱਕ ਆਪਣੇ ਨਾਲ ਵਾਪਰਿਆ ਵਾਕਿਆ ਆਪ ਦੇ ਸਾਹਮਣੇ ਲਿਖਤੀ ਰੂਪ ਵਿੱਚ ਪੇਸ਼ ਜ਼ਰੂਰ ਕਰਾਂਗਾ । ਇਸ ਨੂੰ ਪੜ ਕੇ ਤੁਸੀਂ ਮਾਣ ਕਰੋਗੇ ਆਪਣੇ ਰਹਿਬਰ ਤੇ । ਅਪ੍ਰੈਲ 2003 ਨੂੰ ਸ਼੍ਰੀ ਗੁਰੁ ਰਵਿਦਾਸ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਫਾਰ ਹਿਉਮਨ ਰਾਈਟਸ ਦੇ ਸਾਰੇ ਮੈਂਬਰ ਇੰਗਲੈਡ ਤੋਂ ਇਟਲੀ ਗਏ, ਮਹਾਂਪੁਰਸ਼ਾਂ ਨੂੰ ਮਿਲਣ ਲਈ । ਮਹਾਂਪੁਰਸ਼ ਧੈਨੋਵਾਲੀਆ ਹੋਰਾਂ ਦੇ ਘਰ ਠਹਿਰੇ ਹੋਏ ਸਨ । ਅਸੀਂ 50-60 ਜਣੇ ਉਥੇ ਪਹੁੰਚ ਗਏ । ਮਹਾਪੁਰਸ਼ਾਂ ਨੂੰ ਨਮਸਕਾਰ ਕੀਤਾ ਅਤੇ ਥੋੜੇ ਸਮੇਂ ਤੋਂ ਬਾਅਦ ਸੰਤਾ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਨਾਲ ਪ੍ਰਾਈਵੇਟ ਗੱਲ ਕਰਨੀ ਚਾਹੁੰਦੇ ਹਾਂ । ਸੰਤਾ ਨੇ ਸਾਨੂੰ ਆਪਣੇ ਕਮਰੇ ਅੰਦਰ ਬੁਲਾ ਲਿਆ ਅਤੇ ਮੀਟਿੰਗ ਸ਼ੁਰੂ ਹੋ ਗਈ । ਇਸ ਵਿੱਚ ਸਭਾ ਦੇ ਤੌਰ ਤੇ ਬੇਨਤੀ ਕੀਤੀ ਕਿ ਮਹਾਂਰਾਜ ਜੀ ਸਾਨੂੰ ਕੋਈ ਰਸਤਾ ਦਿਖਾਉ ।ਅਸੀਂ ਭੁੱਲੇ ਭਟਕੇ ਫਿਰਦੇ ਹਾਂ । ਜਿਸ ਨਾਲ ਅਸੀਂ ਵੀ ਦੂਸਰਿਆਂ ਵਾਂਗ ਆਪਣੀ ਕੌਮ ਤੇ ਮਾਣ ਕਰ ਸਕੀਏ । ਇਹ ਮੈ ਕੋਈ ਕਹਾਣੀ ਨਹੀਂ ਲਿਖ ਰਿਹਾ,ਇਹ ਉਹ ਵਾਕਿਆ ਹੈ ਜੋ 80 ਤੋਂ 90 ਸ਼ਰਧਾਲੂਆਂ ਦੇ ਸਾਹਮਣੇ ਹੋਇਆ । ਉਸ ਸਮੇਂ ਦੀ ਪਿਕਚਰ ਹਾਲੇ ਵੀ ਸਾਡੇ ਸਾਰਿਅਂ ਦੇ ਅਦਰ ਘੁੰਮਦੀ ਨਜ਼ਰ ਆਉਂਦੀ ਹੈ । ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਇਹ ਇਸ ਤਰਾਂ ਨਹੀਂ ਹੋ ਸਕਦਾ । ਇਹ ਉਦੋਂ ਹੋਵੇਗਾ ਜਦੋਂ ਕੋਈ ਮਹਾਂਪੁਰਸ਼ ਕੁਰਬਾਨੀ ਦੇਵੇਗਾ । ਇਹ ਸੁਣ ਕੇ ਸਾਰੇ ਚੁੱਪ ਚਾਪ ਕਰ ਗਏ । ਕਮਰੇ ਅਦਰ ਖਾਮੋਸ਼ੀ ਛਾ ਗਈ । ਇਹ ਸ਼ਬਦ ਮਹਾਂਪੁਰਸ਼ਾਂ ਦੇ ਮੁੱਖੋਂ ਸੁਣ ਕੇ ਮਨ ਉਸ ਵਕਤ ਬਹੁਤ ਰੋਇਆ । ਚੁੱਪ ਤੋੜਦੇ ਹੋਏ ਇੱਕ ਸ਼ਰਧਾਲੂ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣੇ ਤੋਂ ਵੱਖਰਾ ਨਹੀਂ ਦੇਖ ਸਕਦੇ ਤੇ ਨਾਲ ਹੀ ਉਨਾ ਨੇ ਆਪਣੀਆਂ ਅੱਖਾਂ ਦੇ ਹੰਝੂਆਂ ਨਾਲ ਸਾਰਾ ਕੁੱਝ ਕਹਿ ਦਿੱਤਾ । ਮਹਾਂਪੁਰਸ਼ਾਂ ਨੇ ਕਿਹਾ ਕਿ ਇਹ ਸੱਚ ਹੈ ਅਤੇ ਇਹ ਸੱਚ ਹੋ ਕੇ ਹੀ ਰਹੇਗਾ । ਮਹਾਂਪੁਰਸ਼ਾਂ ਦੇ ਮੁੱਖੋਂ ਨਿਕਲੇ ਇਹ ਸ਼ਬਦ ਕਦੋਂ ਮੁੜਦੇ ਹਨ । ਸੰਤਾਂ ਦੇ ਬੋਲ ਤਾਂ ਰੱਬ ਨੂੰ ਕੀਲ ਲੈਂਦੇ ਹਨ । “ਸਾਧੂ ਬੋਲੇ ਸਹਿਜ ਸੁਬਾੳੇ , ਸਾਧ ਕਾ ਬੋਲਾ ਬਿਰਥਾ ਨਾ ਜਾਏ ।‘ 24 ਮਈ 2009 ਨੂੰ ਉਹੀ ਹੋਇਆ ਜੋ ਮਹਾਂਪੁਰਸ਼ਾਂ ਨੇ 2003 ਵਿੱਚ ਸੰਗਤ ਨੂੰ ਕਿਹਾ ਸੀ । ਮਾਣ ਹੈ ਆਪਣੀ ਕੌਮ ਦੇ ਰਹਿਬਰਾਂ ਤੇ ਜਿੰਨ੍ਹਾਂ ਨੇ ਸਮੇਂ-ਸਮੇਂ ਵਿੱਚ ਛਾਤੀਆਂ ਪਾੜ ਕੇ ਜੰਜੂ ਦਿਖਾਏ । ਮਾਣ ਹੈ ਬਾਬਾ ਸਾਹਿਬ ਤੇ ਜਿੰਨ੍ਹਾਂ ਨੇ ਮੰਨੂਸਮ੍ਰਿਤੀ ਨੂੰ ਜਲਾ ਕੇ ਸਾਨੂੰ ਆਪਣੇ ਹੱਕ ਲੈ ਕੇ ਦਿੱਤੇ । ਸਲਾਮ ਹੇ ਉਸ ਰਹਿਬਰ ਨੂੰ ਜਿਸ ਨੇ ਧਾਰਮਿਕ ਜੰਜੀਰਾਂ ਨੂੰ ਸ਼ੀਸ਼ੇ ਦੀ ਤਰ੍ਹਾਂ ਤੋੜ ਕੇ ਸਾਨੂੰ ਇੱਕ ਧਾਰਮਿਕ ਗੰ੍ਰਥ “ਅੰਮ੍ਰਿਤ ਬਾਣੀ” ਦਿੱਤਾ । ਸ਼ਹੀਦ ਸੰਤ ਰਾਮਾ ਨੰਦ ਜੀ ਕੱਲ੍ਹ ਵੀ ਸਾਡੇ ਵਿਚਕਾਰ ਸਨ, ਅੱਜ ਵੀ ਸਾਡੇ ਨਾਲ ਹਨ ਅਤੇ ਕੱਲ੍ਹ ਨੂੰ ਵੀ ਸਾਡੇ ਵਿਚਕਾਰ ਰਹਿਣਗੇ । ਇਹ ਮੇਰਾ ਦਾਅਵਾ ਹੈ ਕਿ ਸੰਤ ਰਾਮਾ ਨੰਦ ਜੀ ਨੂੰ ਆਉਣ ਵਾਲੇ ਸਮੇਂ ਵਿੱਚ ਸਾਰੀ ਕਾਇਨਾਤ ਨਮਸਕਾਰ ਕਰਿਆ ਕਰੇਗੀ ।

ਰਵਿਦਾਸੀਆ ਕੌਮ ਦੇ ਮਹਾਨ ਵਿਦਵਾਨ ਦਾ ਕਾਤਲ ਕੌਣ ?

24 ਮਈ ਰਵਿਦਾਸੀਆ ਕੋਮ ਦੇ ਲਈ ਫਖ਼ਰ ਅਤੇ ਬਹਾਦਰੀ ਦੇ ਨਾਲ ਨਾਲ ਇਤਿਹਾਸ ਵਿੱਚ ਜਾਣਿਆ ਜਾਏਗਾ , ਲੇਕਿਨ ਦੇਸ਼ ਮੱਥੇ ‘ਤੇ ਇੱਕ ਕਲੰਕ ਦਾ ਧੱਬਾ ਸਦਾ ਹੀ ਰਹੇਗਾ । ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇਹ ਕਹਿ ਕੇ ਕਿਸੇ ਨੂੰ ਗੋਲੀਆਂ ਨਾਲ ਭੁੰਨ ਦੇਣਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਨੁਸਾਰ ਸਹੀ ਨਹੀਂ ਕਰ ਰਹੇ , ਕੀ ਇਹ ਸਹੀ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਿਸੇ ਨਿਹੱਥੇ ‘ਤੇ ਗੋਲੀਆਂ ਚਲਾਣਾ ਜੇ ਇਹੀ ਮਰਿਆਦਾ ਹੈ ਤਾਂ ਮੈਂ ਕਹਾਂਗਾ ਕਿ ਫਿਰ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਜਿਸ ਨੇ ਇਹ ਕਾਰਨਾਮਾ ਕੀਤਾ । ਪੰਜਾਬੀ ਪੇਪਰਾਂ ਵਿੱਚ ਹਰ ਹਫਤੇ ਕੋਈ ਨਾ ਕਈ ਆਰਟੀਕਲ ਲਿਖਿਆ ਪੜਦਾ ਹਾਂ ਤਾਂ ਮੇਰੇ ਅੰਦਰ ਪਤਾ ਨਹੀਂ ਕਿਸ ਤਰਾਂ ਦੇ ਸਵਾਲ ਪੈਦਾ ਹੋ ਜਾਂਦੇ ਹਨ । ਉਹਨਾਂ ਨੂੰ ਦਬਾ ਕੇ ਰੱਖਣਾ ਮੇਰੇ ਵੱਸ ਤੋਂ ਬਾਹਰ ਹੋ ਗਿਆ ਤਾਂ ਹੀ ਕੁੱਝ ਲਿਖਣਦਾ ਇੱਕ ਉਪਰਾਲਾ ਕੀਤਾ । ਜਿਸ ਕਿਸੇ ਨੇ ਵੀ ਲਿਖਿਆ ਉਹ ਇਹੀ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਾਤ-ਪਾਤ ਦੀ ਕੋਈ ਥਾਂ ਨਹੀ ਗੁਰੂ ਗ੍ਰੰਥ ਸਾਹਿਬ ਸਭ ਦਾ ਹੈ , ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਹੋਣੀ ਚਾਹੀਦੀ ਹੈ , ਗੁਰੂ ਗ੍ਰੰਥ ਸਾਹਿਬ ਵਿੱਚ ਜਾਤ-ਪਾਤ ਸੱਚ ਹੀ ਨਹੀਂ ਹੈ । ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਹੈ ਆਉ ਇਹਨਾਂ ‘ਤੇ ਵਿਚਾਰ ਕਰੀਏ । ਲੇਕਿਨ ਜਿਸ ਨੇ ਵੀ ਆਰਟੀਕਲ ਲਿਖਿਆ ਹਰ ਇਕ ਨੇ ਵਾਰ-ਵਾਰ ਇਹੀ ਲਿਖਿਆ ਕਿ ਦਲਿਤਾਂ ਅਤੇ ਸਿੱਖਾਂ ਵਿੱਚ ਬਹੁਤ ਪੁਰਾਣਾ ਰਿਸ਼ਤਾ ਹੈ । ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਾਤ-ਪਾਤ ਦੀ ਕੋਈ ਥਾਂ ਨਹੀਂ ਦੂਜੇ ਪਾਸੇ ਗੁਰੂ ਦੇ ਸਿੱਖ ਹਰ ਗੱਲ ਨਾਲ ਵਾਰ-ਵਾਰ ਦਲਿਤ ਲਿਖ ਕੇ ਗੱਲ ਅਗੇ ਤੋਰਦੇ ਹਨ ਕੀ ਇਹੀ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਸਿੱਖਿਆ ਹੈ ।

ਗੁਰੂ ਗ੍ਰੰਥ ਸਾਹਿਬ ਸਭ ਦਾ ਹੈ ਤਾਂ ਅਸੀ ਸਾਰੇ ਮੰਨਦੇ ਹਾਂ । ਲੇਕਿਨ ਜੋ ਭਾਣਾ ਵਿਆਨਾ ਵਿਖੇ ਵਾਪਰਿਆ ਹੈ ਕਿਸ ਦਾ ਕਾਰਨ ਹੈ ਕੀ ਉਹ ਸ਼ਰਾਰਤੀ ਅਨਸਰ ਜੋ ਆਪਣੀਆਂ ਧਰਮ ਦੇ ਨਾਂ ਤੇ ਰਾਜਨੀਤੀ ਦੀਆਂ ਰੋਟੀਆਂ ਸੇਕ ਰਹੇ ਹਨ । ਕੀ ਅਸੀਂ ਸਭ ਇਸ ਚੀਜ ਤੋਂ ਅਨਜਾਣ ਹਾਂ ? ਕੀ ਜੇ ਕਰ ਅਸੀਂ ਮੰਨਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸਭ ਦਾ ਹੈ ਤਾਂ ਫਿਰ ਇਹ ਕਿੱਥੋਂ ਆ ਗਿਆ ਕਿ ਉਸ ਨੂੰ ਮੰਨਣ ਵਾਲਿਆਂ ਤੇ ਗੋਲੀਆਂ ਚਲਾ ਦਿਉ। ਹਰ ਇਕ ਦਾ ਧਰਮ ਅਤੇ ਅਤੇ ਫਰਜ ਬਣਦਾ ਹੈ ਕਿ ਆਪਣੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਇਹੀ ਸੰਤ ਰਾਮਾ ਨੰਦ ਜੀ ਕਰ ਰਹੇ ਸਨ । ਕੀ ਇਹ ਪ੍ਰਚਾਰ ਕਰਨ ਵਾਲਿਆਂ ਨੂੰ ਇਨਾਮ ਹੈ ? ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਹੋਣੀ ਚਾਹੀਦਾ ਹੈ , ਇਹ ਸੱਚ ਹੈ ਹੈ ਕਿ ਸਭ ਨੂੰ ਪਤਾ ਹੈ ਕਿ ਗੁਰੂ ਮਹਾਂਰਾਜ ਦੀ ਸਵਾਰੀ ਦਾ ਸਤਿਕਾਰ ਕਿਸ ਤਰਾਂ ਕਰਨਾ ਹੈ । ਇਕ ਸੰਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦਾ ਹੈ ਤਾਂ ਉਸਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਜਾਂਦਾ ਹੈ, ਕਿਉਕਿ ਉਹ ਰਵਿਦਾਸੀਆ ਕੌਮ ਨਾਲ ਸੰਬੰਧਤ ਹੈ । ਲੇਕਿਨ ਦੂਸਰੇ ਪਾਸੇ ਪੰਜਾਬ ਟਾਈਮ ਅਤੇ ਦੇਸ਼ ਪ੍ਰਦੇਸ਼ ਵਿੱਚ ਮੈਂ ਪੜਿਆ ਹੈ ਕਿ ਇੱਕ ਸਿੱਖ ਲੀਡਰ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕੁਰਸੀ ਡਾਹ ਕੇ ਬੈਠਦਾ ਹੈ ਕੀ ਇਹੀ ਮਾਣ ਮਰਿਆਦਾ ਹੈ । ਇਸ ਕਰਕੇ ਉਸ ਦੀਆਂ ਹਰਕਤਾਂ ਨੂੰ ਅੱਖੋਂ ਉਹਲੇ ਕੀਤਾ ਗਿਆ ਜਾਂ ਇਹ ਵੀ ਸੱਚ ਹੋ ਸਕਦਾ ਹੈ ਕਿ ਉਸ ਅੱਗੇ ਬੋਲਣ ਵਾਲਾ ਕੋਈ ਨਹੀਂ । ਆਉ ਇਸ ਤੋਂ ਅੱਗੇ ਪੰਜਾਬ ਟਾਈਮ ਵਿੱਚ ਪਿਛਲੇ ਹਫਤੇ ਫੋਟੋਆਂ ਸਮੇਤ ਇੱਕ ਸੰਤ ਨੇ ਕਲਗੀ ਸਜਾਈ ਹੋਈ ਹੈ ਅਤੇ ਗੱਲ ਹਾਰਾਂ ਨਾਲ ਹਰਿਆ ਹੋਇਆ ਅਤੇ ਉਸਦੇ ਅੱਗੇ ਬੜੇ-ਬੜੇ ਲੀਡਰ ਮੱਥਾ ਟੇਕਦੇ ਦਿਖਾਈ ਦਿੰਦੇ ਹਨ । ਕੀ ਇਹੀ ਸਹੀ ਮਰਿਆਦਾ ਹੈ ? ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਕੋਈ ਵੀ ਸੰਤ ਮਹਾਤਮਾ ਹੋਵੇ ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕੋਈ ਗੁਸਤਾਖੀ ਨਹੀਂ ਕਰਦਾ । ਸੰਤ ਦੀ ਮਹਿਮਾਂ ਨਾਲ ਤਾਂ ਗੁਰੂ ਗ੍ਰੰਥ ਸਾਹਿਬ ਭਰਿਆ ਪਿਆ ਹੈ । ਫਿਰ ਸੰਤਾਂ ਤੇ ਹਮਲਾ ਕਰਨਾ ਕੀ ਇਹੀ ਸਤਿਕਾਰ ਹੈ । ਇਥੇ ਗੱਲ ਮੈਂ ਇਹ ਵੀ ਕਹਿ ਦੇਣੀ ਚਾਹੁੰਦਾ ਹਾਂ ਕਿ ਇਸ ਦੇ ਨਾਲ ਜੋ ਰਵਿਦਾਸੀਆ ਕੌਮ ਅੰਦਰ ਹਿੰਮਤ ਅਤੇ ਹੌਸਲਾ ਪੈਦਾ ਹੋਇਆ ਇਹ ਇੱਕ ਮਿਸਾਲ ਹੈ ਇਸ ਦੇ ਨਾਲ ਰਵਿਦਾਸੀਆ ਕੌਮ ਜਾਗਰਤ ਹੋ ਗਈ ਇਸ ਦੇ ਨਾਲ ਰਵਿਦਾਸੀਆ ਕੌਮ ਇੱਕ ਹੋ ਗਈ ਹੈ । ਗੁਰੂ ਜੋ ਸਿੱਖ ਅਜਿਹੇ ਕੁਕਰਮ ਕਰਦੇ ਹਨ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਗੋਲੀਆਂ ਨਾਲ ਕਿਸੇ ਚੀਜ ਦਾ ਹੱਲ ਨਹੀਂ ਹੁੰਦਾ ਬੈਠ ਕੇ ਇੱਕ ਥਾਂ ਗੱਲਬਾਤ ਨਾਲ ਇਹਨਾਂ ਘਟਨਾਵਾਂ ਦਾ ਹੱਲ ਲੱਭਣਾ ਚਾਹੀਦਾ ਹੈ । ਜੇ ਸਿੱਖ ਨੂੰ ਸਿੱਖ ਦੇ ਤੌਰ ਤੇ ਮਾਨਤਾ ਮਿਲਦੀ ਰਹਿੰਦੀ ਤਾਂ ਫਿਰ ਸਿੱਖਾਂ ਨੂੰ ਨਿਰੰਕਾਰੀਆਂ , ਸਿਰਸਾ ਵਲਿਆਂ ਵਿੱਚ ਵੰਡੇ ਜਾਣ ਦੀ ਲੋੜ ਨਾ ਪੈਂਦੀ । ਰਵਿਦਾਸੀਆ ਕੌਮ ਕਦੇ ਵੀ ਨਹੀਂ ਚਾਹੇਗੀ ਕਿ ਉਹਨਾਂ ਗੋਲੀਆਂ ਨਾਲ ਨਾ ਹੀ ਡਰਾ-ਧਮਕਾ ਕੇ ਰਹਿਣ ਲਈ ਕੋਈ ਮਰਿਆਦਾ ਠੋਸੀ ਜਾਵੇ ਜੇਕਰ ਇਸ ਦੀ ਤਰਾਂ ਹੁੰਦਾ ਹੈ ਤਾਂ ਰਵਿਦਾਸੀਆ ਕੌਮ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਜਾਵੇਗੀ ਜਿਸ ਨਾਲ ਸਿੱਖਾਂ ਅਤੇ ਰਾਵਿਦਾਸੀਆਂ ਵਿੱਚ ਇਕ ਦੀਵਾਰ ਖੜੀ ਹੋ ਜਾਵੇਗੀ । ਜੋ ਦਨਿਾਂ ਧਿਰਾਂ ਲਈ ਬਹੁਤ ਮਾੜੀ ਸਿੱਖ ਹੋਵੇਗੀ ਆਪਸੀ ਭਾਈ ਚਾਰੇ ਵਿੱਚ ਦਰਾਂਰਾਂ ਪੈ ਜਾਣਗੀਆਂ ਅਤੇ ਈਰਖਾ , ਨਫਰਤ ਦਾ ਜਹਿਰ ਵਾਤਾਵਰਣਨ ਵਿੱਚ ਘੁਲ ਜਾਵੇਗਾ ਆਉ ਇਕਠੇ ਹੋ ਕੇ ਇਸਦਾ ਹੱਲ ਲੱਭੀਏ ਤਾਂ ਜੋ ਭਾਈਚਾਰੇ ਦੀ ਸਾਂਝ ਪਹਿਲਾਂ ਦੀ ਤਰਾਂ ਬਰਕਰਾਰ ਰੱਖ ਸਕੀਏ ।

 

Ramesh Klair