Guru Ravidass international organization for human rights (regd) UK

Article 3

 

ਇਟਲੀ(ਮਨੀ ਚੌਹਾਨ-ਮੋਢੀ ਇਨਕਲਾਬ ਦਾ) ਸ਼੍ਰੀ ਗੁਰੂ ਰਵਿਦਾਸ ਇੰਟਰਨੈਨਸ਼ਲ ਆਰਗੇਨਾਈਜੇਸ਼ਨ ਫਾਰ ਹਿਊਮੈਨ ਰਾਈਟਜ਼ (ਰਜ਼ਿ) ਯੂ.ਕੇ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਅਸੀਂ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ, ਕੀਰਤਨ ਦੇ ਧਨੀ, ਮਹਾਨ ਪ੍ਰਚਾਰਕ ਅਤੇ ਸ਼ਾਂਤੀ ਦੇ ਪੁੰਜ ਕੁਸ਼ਲ ਪ੍ਰਬੰਧਕ ਸੰਤ ਰਾਮਾਨੰਦ ਜੀ ਦੇ ਸੁਪਨੇ ਸਾਕਾਰ ਕਰਨ ਲਈ ਦਿਨ ਰਾਤ ਇੱਕ ਕਰ ਦਿਆਂਗੇ | ਸੰਤਾਂ ਦੇ ਅਸ਼ੀਰਵਾਦ ਨਾਲ ਅਸੀਂ ਰਵਿਦਾਸੀਆ ਕੌਮ ਦੇ ਮਹਾਨ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਬਹਾਲ ਕਰਵਾਵਾਂਗੇ ਅਤੇ ਉਨ੍ਹਾਂ ਸੰਗਤਾਂ ਨੂੰ ਜੋ ਗਲਤ ਪ੍ਰਚਾਰ ਵਿੱਚ ਪੈ ਕੇ ਆਪਣਾ ਅਤੇ ਆਪਣੇ ਸਮਾਜ ਦਾ ਨੁਕਸਾਨ ਕਰ ਰਹੇ ਹਨ, ਉਨ੍ਹਾਂ ਦੀਆਂ ਗਲਤ ਫਹਿਮੀਆਂ ਨੂੰ ਤਰਕ ਭਰਪੂਰ ਦਲੀਲਾਂ ਨਾਲ ਦੂਰ ਕਰਾਂਗੇ |
ਸ਼੍ਰੀ ਰਮੇਸ਼ ਕਲੇਰ ਜੀ ਨੇ ਅੱਗੇ ਕਿਹਾ ਕਿ ਹੁਣ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ | ਇਸ ਲਈ ਮੌਕਾ ਪ੍ਰਸਤ ਲੀਡਰ ਜਿਨ੍ਹਾਂ ਨੇ ਕਦੀ ਵੀ ਸੰਤਾਂ ਦੇ ਸਨਮਾਨ ਜਾਂ ਸੰਤ ਰਾਮਾਨੰਦ ਜੀ ਦੀ ਸ਼ਹੀਦੀ ਤੇ ਸਮਾਜ ਨਾਲ ਹਮਦਰਦੀ ਦਾ ਇੱਕ ਵੀ ਸ਼ਬਦ ਸਾਂਝਾ ਨਹੀਂ ਕੀਤਾ, ਉਹ ਲੀਡਰ ਅੱਜ ਰਵਿਦਾਸੀਆ ਕੌਮ ਦੀਆਂ ਵੋਟਾਂ ਵਟੋਰਨ ਲਈ ਮਗਰਮੱਛ ਦੇ ਹੰਝੂ ਲੈ ਕੇ ਹਮਦਰਦੀ ਜਿਤਾਉਣ ਆ ਰਹੇ ਹਨ | ਸ਼੍ਰੀ ਰਮੇਸ਼ ਕਲੇਰ ਨੇ ਕਿਹਾ ਕਿ ਰਵਿਦਾਸੀਆ ਕੌਮ ਦੀ ਸਮੁੱਚੀ ਸੰਗਤ ਨੂੰ ਅਜਿਹੇ ਮੌਕਾ ਪ੍ਰਸਤ ਲੀਡਰਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਜਿਨ੍ਹਾਂ ਨੇ ਕਦੇ ਵੀ ਰਵਿਦਾਸੀਆ ਕੌਮ ਦੇ ਸਨਮਾਨ ਅਤੇ ਇੱਜਤ ਅਣਖ ਦੀ ਲੜਾਈ ਲੜ ਰਹੇ ਜੁਝਾਰੂ ਸਾਥੀਆਂ ਦਾ ਸਾਥ ਨਹੀਂ ਦਿੱਤਾ ਅਤੇ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਨੌਜਵਾਨਾਂ ਉੱਤੇ ਹੋਈਆਂ ਵਧੀਕੀਆਂ ਖਿਲਾਫ ਕੋਈ ਵੀ ਕਦਮ ਨਹੀਂ ਚੁੱਕਿਆ ਸਗੋਂ ਰਵਿਦਾਸੀਆ ਕੌਮ ਦੇ ਦੁਸ਼ਮਣਾਂ ਦੀ ਬੁੱਕਲ 'ਚ ਜਾ ਕੇ ਲੁਕ ਗਏ | ਸਮਾਜ ਕੋਲ ਹੁਣ ਸਮਾਂ ਹੈ ਕਿ ਇਹਨਾਂ ਚੋਣਾਂ ਵਿੱਚ ਉਨ੍ਹਾਂ ਮੌਕਾਪ੍ਰਸਤ ਲੀਡਰਾਂ ਨੂੰ ਪੁੱਛਿਆ ਜਾਵੇ ਕਿ ਜਿਸ ਸਮੇਂ ਰਵਿਦਾਸੀਆ ਕੌਮ ਤੇ ਭੀੜ ਪੈਂਦੀ ਹੈ ਤਾਂ ਉਸ ਸਮੇਂ ਤੁਸੀਂ ਕਿਹੜੀਆਂ ਖੁੱਡਾਮ ਵਿੱਚ ਜਾ ਕੇ ਵੜ ਜਾਂਦੇ ਹੋ ?
ਸ਼੍ਰੀ ਕਲੇਰ ਜੀ ਨੇ ਕਿਹਾ ਕਿ ਅੱਜ ਸਮਾਜ ਉੱਤੇ ਅੱਤਿਆਚਾਰ ਪਹਿਲਾ ਨਾਲੋਂ ਵੱਧ ਰਹੇ ਹਨ | ਦਲਿਤ ਸਮਾਜ ਦੇ ਮਹਾਂਪੁਰਸ਼ਾਂ ਦਾ ਥਾਂ-ਥਾਂ ਤੇ ਅਪਮਾਨ ਕੀਤਾ ਜਾਂਦਾ ਹੈ | ਜਿਹੜੇ ਆਪਣੇ ਆਪ ਨੂੰ ਅਖੌਤੀ ਉੱਚ ਜਾਤਾਂ ਦੇ ਕਹਾਂਉਦੇਂ ਹਨ ਉਹਨਾਂ ਦੇ ਦਿਲਾਂ ਵਿੱਚ ਸਤਿਗੁਰੂ ਰਵਿਦਾਸ, ਅਤੇ ਭਾਰਤ ਦੇ ਮਹਨ ਸਪੂਤ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਵਰਗੇ ਮਹਾਂਪੁਰਸ਼ਾਂ ਪ੍ਰਤੀ ਕੋਈ ਵੀ ਸਤਿਕਾਰ ਨਹੀਂ ਅਤੇ ਉਹ ਆਏ ਦਿਨ ਇਨ੍ਹਾਂ ਮਹਾਨ ਰਹਿਬਰਾਂ ਦੀਆਂ ਤਸਵੀਰਾਂ ਅਤੇ ਬੁੱਤਾਂ ਦਾ ਨਿਰਾਦਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਦਿਲਾਂ ਵਿੱਚ ਰਵਿਦਾਸੀਆ ਕੌਮ ਦੀ ਆਮ ਸੰਗਤ ਪ੍ਰਤੀ ਕਿਹੋ ਜਿਹੀ ਜਗ੍ਹਾ ਹੋਵੇਗੀ ਇਹ ਸਮਾਜ ਨੇ ਆਪ ਤੈਅ ਕਰਨਾ ਹੈ ਅਤੇ ਆਪਣੇ ਮਾਣ ਸਨਮਾਨ ਦੀ ਜੰਗ ਸਮਾਜ ਨੂੰ ਖੁਦ ਅੱਗੇ ਹੋ ਕੇ ਲੜਨੀ ਹੋਵੇਗੀ | ਸ਼੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਹਿਊਮੈਨ ਰਾਈਟਜ਼ (ਰਜਿ) ਯੂ ਕੇ ਹਮੇਸ਼ਾ ਰਵਿਦਾਸੀਆ ਕੌਮ ਦੀ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਸੇਵਾ ਅਗਵਾਈ ਕਰਦੀ ਰਹੇਗੀ ਅਤੇ ਸਮੇਂ ਸਮੇਂ ਤੇ ਪ੍ਰਸਾਸ਼ਨ ਨੂੰ ਤਾੜਨਾ ਕਰਦੀ ਰਹੇਗੀ ਜੋ ਜਾਣਬੁੱਝ ਕੇ ਸਮਾਜ ਉੱਤੇ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਰਾਜਨੀਤਿਕ ਲੀਡਰਾਂ ਦੇ ਦਬਾ ਹੇਠ ਵੜਾਵਾ ਦੇ ਰਿਹਾ ਹੈ | 
ਰਮੇਸ਼ ਕਲੇਰ ਨੇ ਅੱਗੇ  ਜਲੰਧਰ ਜਿਲ੍ਹੇ ਦੇ ਵਿੱਚ ਪੈਂਦੇ ਪਿੰਡ ਮੰਨਣ ਵਿੱਚ ਜੱਟ ਸਿੱਖ ਬਰਾਦਰੀ ਵੱਲੋਂ ਨਿਹੱਥੇ ਰਵਿਦਾਸੀਆ ਉੱਪਤ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਅਸੀਂ ਇਸ ਸਮੇਂ ਪੰਜਾਬ ਅੰਦਰ ਆਪਣੇ ਗੁਰੂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਾਂ | ਅੰਮ੍ਰਿਤਬਾਣੀ ਦੇ ਪ੍ਰਚਾਰ ਲਈ ਕੀਤੀ ਜਾ ਰਹੀ ਮੀਟਿੰਗ ਵਿੱਚ ਸਿੱਖ ਬੀਬੀਆਂ ਵੱਲੋਂ ਆਕੇ ਆਪਣੀ ਸਿਰੀ ਸਾਹਿਬ ਕੱਢ ਕੇ ਡਰਾਉਣ ਧਮਕਾਉਣ ਤੇ ਸਾਡੇ ਗੁਰੂ ਘਰਾਂ ਵਿੱਚ ਆਣ ਕੇ ਆਪਨੇ ਜੈਕਾਰੇ ਛੱਡਣ ਅਤੇ ਸਾਡੇ ਨੌਜਵਾਨਾਂ ਤੇ ਹੋਏ ਹਮਲੇ ਦੀ ਸਾਡੀ ਸੰਸਥਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ | ਹੁਣ ਪੰਜਾਬ ਸਰਕਾਰ ਸਿੱਧੇ ਤੌਰ ਤੇ ਇਨ੍ਹਾਂ ਦਹਿਸ਼ਤ ਗਰਦਾ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਕੇ ਰਵਿਦਾਸੀਆ ਸਮਾਜ ਉੱਪਰ ਹਮਲੇ ਕਰਵਾ ਰਹੀ ਹੈ | ਜਿਸ ਦਾ ਸਬੂਤ ਇਹ ਹੈ ਕਿ ਦਹਿਸ਼ਤਗਰਦਾ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਇਸ ਇੱਕ ਤਰਫਾ ਕਾਰਵਾਈ ਪੰਜਾਬ ਸਰਕਾਰ ਦੀ ਮਾੜੀ ਨੀਤੀ ਜੋ ਰਵਿਦਾਸੀਆ ਖਿਲਾਫ ਵਰਤੀ ਹੈ, ਉਸ ਦੀ ਕੀਮਤ ਪੰਜਾਬ ਸਰਕਾਰ ਨੂੰ ਚੁਕਾਉਣੀ ਹੀ ਪਵੇਗੀ ਅੱਗੇ ਆਉਣ ਵਾਲਾ ਸਮਾਂ ਰਵਿਦਾਸੀਆ ਦਾ ਹੀ ਹੋਵੇਗਾ |