Guru Ravidass international organization for human rights (regd) UK

Article 5


ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ- ਚੇਅਰਮੈਨ ਰਮੇਸ਼ ਕਲੇਰ

ਪੰਜਾਬ ਸਰਕਾਰ ਤੇ ਤਿੱਖੀ ਟਿੱਪਣੀ ਕਰਦਿਆਂ ਸ਼੍ਰੀ ਗੁਰੂ ਰਵਿਦਾਸ ਆਰਗਾਨਾਈਜ਼ੇਸ਼ਨ ਫਾਰ ਹਿਉਮਨ ਰਾਈਟਜ਼ ਯੂ.ਕੇ. ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੰਧਾਂ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਰਵਿਦਾਸੀਆ ਧਰਮ ਦਾ ਜਨਮ ਰਵਿਦਾਸੀਆ ਕੌਮ ਦੇ ਸਰਵਉੱਚ ਅਸਥਾਨ ਸੀਰ ਗੋਵਰਧਨਪੁਰ ਕਾਂਸ਼ੀ ਤੋਂ 30 ਜਨਵਰੀ 2010 ਨੂੰ ਹੋਇਆ | ਉਹ ਬੂਟਾ ਹੁਣ ਪੂਰਾ ਦਰੱਖਤ ਬਣ ਚੁੱਕਾ ਹੈ ਤੇ ਰਵਿਦਾਸੀਆ ਧਰਮ ਨੂੰ ਅਪਨਾਉਣ ਲਈ ਰਵਿਦਾਸੀਆ ਕੌਮ ਵਿੱਚ ਦੌੜ ਲੱਗੀ ਹੋਈ ਹੈ ਕਿ ਕੋਈ ਮੇਰੇ ਤੋਂ ਪਹਿਲਾ ਨਾ ਅੰਮ੍ਰਿਤਬਾਣੀ ਦਾ ਪ੍ਰਕਾਸ਼ ਕਰਕੇ ਮੇਰੇ ਤੋਂ ਪਹਿਲਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਪੂਤ ਨਾ ਬਣ ਜਾਵੇ | ਅੰਮ੍ਰਿਤਬਾਣੀ ਦੇ ਪ੍ਰਕਾਸ਼ ਲਈ ਪੂਰੇ ਸਮਾਜ ਵਿੱਚ ਦੌੜ ਲੱਗੀ ਹੋਈ ਹੈ | ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕੁਦਰਤ ਦੇ ਕਾਨੂੰਨ ਅਨੁਸਾਰ ਜਿਸ ਵੀ ਚੀਜ਼ ਜਾਂ ਧਰਮ ਨੂੰ ਦਬਾਇਆ ਜਾਂਦਾ ਹੈ ਉਹ ਕੁਝ ਸਮੇਂ ਲਈ ਤਾਂ ਸਰਕਾਰ ਜਾਂ ਮੌਕੇ ਦੇ ਹਾਕਮ ਕਰ ਸਕਦੇ ਹਨ ਪਰ ਜਦੋਂ ਉਹ ਵਿਦਰੋਹ ਕਰਦੀ ਹੈ ਤਾਂ ਸਰਕਾਰਾ ਹਿੱਲ ਤੇ ਡਿੱਗ ਜਾਂਦੀਆਂ ਹਨ | ਜਿਸ ਦਾ ਸਬੂਤ 24-25-26 ਮਈ 2009 ਨੂੰ ਵਿਸ਼ਵ ਭਰ ਦੀਆਂ ਹਾਕਮ ਸਰਕਾਰਾਂ ਨੇ ਦੇਖਿਆ ਹੈ ਕਿ ਹਾਕਮ ਤੇ ਅਭਿਮਾਨੀਆਂ ਨੇ ਜਦੋਂ ਸਦੀਆਂ ਤੋਂ ਦੱਬੀ ਕੁਚਲੀ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਤੇ ਉਸ ਤੇ ਜੋ ਵਿਦਰੋਹ ਹੋਇਆ ਉਹ ਸੋਚ ਕੇ ਅੱਜ ਵੀ ਵਿਸ਼ਵ ਥਰ ਥਰ ਕੰਬ ਉੱਠਦਾ ਹੈ | ਰਮੇਸ਼ ਕਲੇਰ ਨੇ ਅੰਮ੍ਰਿਤਬਾਣੀ ਦੇ ਪ੍ਰਕਾਸ਼ ਦੇ ਲਈ ਸ਼ੁਰੂ ਕੀਤੇ ਅੰਦੋਲਨ ਨੂੰ ਆਪਣਾ ਨੈਤਿਕ ਅਰਥਨ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਬਾਣੀ ਦਾ ਪ੍ਰਕਾਸ਼ ਗੁਰੂ ਰਵਿਦਾਸ ਗੁਰੂਘਰਾਂ ਵਿੱਚ ਹੋ ਕੇ ਰਹੇਗਾ, ਭਾਂਵੇ ਅੱਜ ਹੋ ਜਾਏ, ਭਾਂਵੇ ਕੱਲ ਹੋ ਜਾਏ | ਪੰਜਾਬ ਸਰਕਾਰ ਨੂੰ ਭਵਿੱਖ ਵੱਲ ਦੇਖਣਾ ਪਵੇਗਾ ਕਿ ਰਵਿਦਾਸੀਆ ਕੌਮ ਕੀ ਚਾਹੁੰਦੀ ਹੈ | ਅੱਜ ਤੱਕ ਰਵਿਦਾਸੀਆ ਧਰਮ ਦੇ ਜਨਮ ਤੋਂ ਬਾਅਦ 8000 ਅੰਮ੍ਰਿਤਬਾਣੀ ਦੇ ਪ੍ਰਕਾਸ਼ ਗੁਰੂਘਰਾਂ ਵਿੱਚ ਹੋ ਹੋ ਚੁਕੇ ਹਨ ਅਤੇ ਰੋਜ਼ਾਨਾ ਹੀ ਇਹ ਗਿਣਤੀ ਵੱਧਦੀ ਜਾ ਰਹੀ ਹੈ | ਪੰਜਾਬ ਸਰਕਾਰ ਨੂੰ ਟੇਬਲ ਉੱਪਰ ਕੌਮ ਦੇ ਚਿੰਤਿਤ ਵੀਰਾਂ, ਬੁਧੀਜੀਵੀਆਂ ਅਤੇ ਜੱਥੇਬੰਦੀਆਂ ਦੇ ਸੰਚਾਲਕਾਂ ਨਾਲ ਬੈਟ ਕੇ ਕੋਈ ਅੰਮ੍ਰਿਤਬਾਣੀ ਦੇ ਪ੍ਰਕਾਸ਼ ਸਬੰਧੀ ਕੋਈ ਸਨਮਾਨਜਨਕ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ 2 ਸਮਾਜਾਂ ਅੰਦਰ ਫੈਃ ਰਹੀ ਨਫਰਤ ਤੇ ਵੈਰ ਵਿਰੋਧ ਨੂੰ ਖਤਮ ਕੀਤਾ ਜਾ ਸਕੇ ਅਤੇ ਆਪਸੀ ਪਿਆਰ ਵਧੇ |